ਬ੍ਰਿਟਿਸ਼ ਲਗਜ਼ਰੀ ਬ੍ਰਾਂਡ Burberry, ਫੈਸ਼ਨ ਵਿੱਚ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹੋਏ, ਬੱਚਿਆਂ ਲਈ ਆਪਣੇ ਨਵੀਨਤਮ autumn-winter 2022 ਸੰਗ੍ਰਹਿ ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਬਰਬੇਰੀ ਨੇ ਫੈਸ਼ਨ ਸ਼ੋਅ ਵਿੱਚ ਪਹਿਲੀ ਵਾਰ ਇੱਕ ਸਿੱਖ ਬੱਚੇ ਨੂੰ ਮਾਡਲ ਦੇ ਰੂਪ 'ਚ ਪੇਸ਼ ਕੀਤਾ ਹੈ । ਇਸ ਸਿੱਖ ਬੱਚੇ ਨੂੰ ਬਰਬੇਰੀ ਦੇ ਮਾਡਲ ਦੇ ਰੂਪ 'ਚ ਬ੍ਰਿਟਿਸ਼ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਾਹਿਬ ਸਿੰਘ ਨਾਂ ਦਾ ਇਹ ਸਿੱਖ ਬੱਚਾ ਹੁਣ ਤੱਕ ਇਹ ਆਪਣੇ ਨਵੇਂ ਔਟਮ 'ਵਿੰਟਰ ਕਲੈਕਸ਼ਨ 2022' ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਲੋਕ ਇੱਸ ਬੱਚੇ ਤੇ ਖ਼ੂਬ ਪ੍ਰਤੀਕਿਰਿਆ ਦੇ ਰਹੇ ਹਨ। ਸਾਹਿਬ ਸਿੰਘ ਇੱਕ ਬਰਬੇਰੀ ਕਾਰਡਿਗਨ, ਇੱਕ ਸਨੀਕਰ ਅਤੇ ਇੱਕ ਮੈਚਡ ਕਾਲਾ ਪਟਕਾ ਪਹਿਨੇ ਹੋਏ ਦਿਖਾਈ ਦੇ ਰਿਹਾ ਹੈ । ਸਾਹਿਬ ਦੀਆਂ ਇਹ ਤਸਵੀਰਾਂ ਫੋਟੋਆਂ ਬੁੱਧਵਾਰ ਸ਼ਾਮ ਨੂੰ ਬਰਬੇਰੀ ਦੇ ਇੰਸਟਾਗ੍ਰਾਮ ਹੈਂਡਲ 'ਤੇ ਲਾਈਵ ਹੋ ਗਈਆਂ।ਸਾਹਿਬ ਦੀ ਮਾਂ ਹਰਜੋਤ ਕੌਰ ਨੇ ਦੱਸਿਆ,ਕਿ ਸਾਹਿਬ ਦਾ ਬਰਬੇਰੀ ਟੀਮ ਨਾਲ ਸ਼ਾਨਦਾਰ ਤਜ਼ਰਬਾ ਰਿਹਾ । ਉਨ੍ਹਾਂ ਕਿਹਾ ਕਿ ਸਾਹਿਬ ਨੂੰ ਇੱਕ ਨਾਮਵਰ ਬ੍ਰਿਟਿਸ਼ ਬ੍ਰਾਂਡ ਦੁਆਰਾ ਮੌਕਾ ਮਿਲਣਾ ਸੱਚਮੁੱਚ ਇੱਕ ਮੀਲ ਪੱਥਰ ਸੀ।